Latest news
शिमला में गिले कूड़े से खाद बनाने के लिए बनेंगे चार प्लांट खुद बेरोजगार, लोगों को देगा रोजगार वाह रे तेरे वादे वाह रे तेरे वादे। समरबीर सिंह सिद्धू की जन आशीर्वाद रैली में उमड़े समर्थकों व वालंटियरों के सैलाब ने विरोधियों के उड़ा... 4 साल की मासूम को आवारा कुत्तों ने नोंचा ओबीसी आरक्षण पर बवाल, भीम आर्मी प्रमुख चंद्रशेखर नजरबंद एमएलए बनने की चाह ,कहीं शुरू होने से पहले ही ना खत्म कर दे राजनीतिक सफर।प्रयोग करो और फेक दो, शायद इ... केंद्रीय मंत्री सोम प्रकाश को मिला शिष्टमंडल ओडिशा में 5400 फूलों से बना सांता क्लॉज पंजाब में चुनावों से पहले बेअदबी की घटना से सूबे में माहौल खराब करने की कोशिश लुधियाना सिविल अस्पताल की स्टाफ नर्सें हड़ताल पर, सिविल सर्जन कार्यालय में दिया धरना


ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕਰਵਾਈ ਗਈ ਐਸਜੇਪੀਯੂ ਦੀ ਟ੍ਰੇਨਿੰਗ



ਫਾਜ਼ਿਲਕਾ-(ਦਲੀਪ ਦਤ)- ਬੀਤੇ ਦਿਨੀਂ ਜ਼ਿਲ੍ਹਾ ਫਾਜ਼ਿਲਕਾ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਹਰਦੀਪ ਕੌਰ ਦੀ ਪ੍ਰਧਾਨਗੀ ਹੇਠ ਸਪੈਸ਼ਲ ਜੁਵੇਨਾਈਲ ਪੁਲਿਸ ਯੂਨਿਟ(ਐਸਜੇਪੀਯੂ) ਦੀ ਮੀਟਿੰਗ ਹੋਈ। ਜਿਸ ਵਿੱਚ ਫਾਜ਼ਿਲ੍ਹਕਾ ਦੇ ਡੀ.ਐਸ.ਪੀ ਸ਼ੁਭੇਲ ਸਿੰਘ ਅਤੇ ਵੱਖ-ਵੱਖ ਥਾਣਿਆਂ ਦੇ ਮੁੱਖ ਅਧਿਕਾਰੀ ਪਹੁੰਚੇ। ਮੈਡਮ ਰੀਤੂ ਬਾਲਾ ਵੱਲੋਂ ਆਏ ਹੋਏ ਅਧਿਕਾਰੀਆਂ ਨੂੰ ਮੀਟਿੰਗ ਦੇ ਵਿਸ਼ੇ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਲੀਗਲ ਕਮ ਪ੍ਰੋਬੇਸ਼ਨ ਅਫ਼ਸਰ ਅਜੇ ਸ਼ਰਮਾ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਜੇਕਰ ਬੱਚਿਆਂ ਨਾਲ ਸਬੰਧਤ ਕੋਈ ਵੀ ਕੇਸ ਆਉਂਦਾ ਹੈ ਤਾਂ ਉਸ ਦੀ ਸੂਚਨਾ 24 ਘੰਟਿਆਂ ਦੇ ਅੰਦਰ ਸੀ.ਡਬਲਿਊ.ਸੀ. ਨੂੰ ਸੂਚਿਤ ਕਰਨਾ ਜਰੂਰੀ ਹੈ। ਇਸ ਮੌਕੇ ਵਿਸ਼ੇਸ਼ ਤੌਰ `ਤੇ ਪਹੁੰਚੇ ਐਡਵੋਕੇਟ ਮਨੋਜ ਤ੍ਰਿਪਾਠੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਦੇਰ ਰਾਤ ਤੱਕ ਸੂਚਨਾ ਮਿਲਣ ਤੋਂ ਬਾਅਦ ਵੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੀ ਸੂਚਨਾ ਸੀ.ਡਬਲਿਊ.ਸੀ. ਨੂੰ ਸੂਚਿਤ ਕਰਨਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵਿਭਾਗ ਨੂੰ ਕਿਸੇ ਹੋਰ ਜਾਣਕਾਰੀ ਲਈ ਕੋਈ ਮਦਦ ਚਾਹੀਦੀ ਹੈ ਤਾਂ ਉਹ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਡੀਸੀਪੀਯੂ ਦੇ ਸਮੂਹ ਮੈਂਬਰ ਹਾਜ਼ਰ ਸਨ।    

55 Views

Leave a Reply

error: Content is protected !!