CHC ਡੱਬਵਾਲੀ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਉੱਤੇ ਉਨ੍ਹਾਂ ਦੇ ਨਾਲ ਹੀ ਕੰਮ ਕਰ ਰਹੇ ਸਟਾਫ ਨੇ ਲਗਾਏ ਗੰਭੀਰ ਆਰੋਪ

ਫਾਜਿਲਕਾ-(ਦਲੀਪ ਦੱਤ  )- ਸੀਏਚਸੀ ਡਬਵਾਲਾ ਕਲਾਂ ਅਤੇ ਪੀਏਚਸੀ ਜੰਡਵਾਲਾ ਭੀਮੇਸ਼ਾਹ  ਦੇ ਸਮੂਹ ਸਟਾਫ ਨੇ ਸੀਨੀਅਰ ਮੇਡੀਕਲ ਅਫਸਰ ਡਾ . ਕਰਮਜੀਤ ਸਿੰਘ  ਦੁਆਰਾ ਮਹਿਲਾ ਸਟਾਫ ਨੂੰ ਪਰੇਸ਼ਾਨ ਕਰਣ ਬਾਰੇ ਫਾਜ਼ਿਲਕਾ ਦੇ ਸਿਵਲ ਸਰਜਨ ਦਵਿੰਦਰ ਕੁਮਾਰ ਨਾਲ ਮਲਟੀਪਰਪਜ਼ ਹੈਲਥ ਅਪਲਾਈ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦਾ ਵਫ਼ਦ  ਨੇ ਸਿਵਲ ਸਰਜਨ ਡਾ ਦਵਿੰਦਰ ਕੁਮਾਰ ਨੂੰ ਸੀਨੀਅਰ ਮੇਡੀਕਲ ਦੇ ਖਿਲਾਫ ਸ਼ਿਕਾਇਤ ਪੱਤਰ ਦਿੱਤਾ ਅਤੇ  ਸ਼ਿਕਾਇਤ ਪੱਤਰ ਦੇਣ ਦੇ ਉਪਰੰਤ ਮੀਡੀਆ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਸਦੇ ਖਿਲਾਫ ਅਵਾਜ ਚੁੱਕਣ ਉੱਤੇ ਸਾਰੇ ਸਟਾਫ ਨੂੰ ਬਦਲੀ ਦੀ ਧਮਕੀ ਦਿੱਤੀ ਜਾ ਰਹੀ ਹੈ ।  ਜੰਡਵਾਲਾ ਭੀਮੇਸ਼ਾਹ  ਦੇ ਫੀਲਡ ਸਟਾਫ ਸੁਮਨ ਕੁਮਾਰ  ਸਿਹਤ ਸੁਪਰਵਾਇਜਰ ਦੀ ਬਦਲੀ ਕਰਕੇ ਫੋਨ ਉੱਤੇ ਧਮਕੀ ਦਿੱਤੀ ਵੀ ਦਿੱਤੀ ਗਈ ਹੈ।   

ਉਕਤ ਐਸ ਐਮ ਓ ਵੱਲੋਂ ਲੇਡੀਜ਼ ਸਟਾਫ ਨਾਲ ਮਾੜਾ ਵਰਤਾਅ ਕੀਤਾ ਜਾਂਦਾ ਹੈ ਅਤੇ ਦਫਤਰ ਦੇ ਨਾਲ ਹੀ ਆਪਣਾ ਬੈੱਡਰੂਮ ਬਣਾਇਆ ਹੋਇਆ ਹੈ ਅਤੇ ਅਤੇ ਬੈੱਡਰੂਮ ਬੈਠਾ ਹੀ ਦਫਤਰੀ ਕੰਮਕਾਜ ਕਰਦਾ ਹੈ l ਅਤੇ ਆਪਣੇ ਬੈੱਡ ਰੂਮ ਸਾਫ਼ ਸਫ਼ਾਈ ਕਰਨ ਦਾ ਮਹਿਲਾ ਸਟਾਫ਼ ਤੇ ਪਾਉਂਦਾ ਹੈ।ਅਤੇ ਹੋਰ ਤਾਂ ਹੋਰ ਨਾਈਟ ਡਿਊਟੀ ਕਰ ਰਹੀਆਂ ਮਹਿਲਾ ਸਟਾਫ਼ ਨੂੰ ਰਾਤ ਨੂੰ ਕਮਰੇ ਚ ਬੁਲਾ ਕੇ ਕਹਿੰਦਾ ਹੈ ਕਿ ਉਸ ਲਈ ਚਾਹ ਪਾਣੀ ,ਰੋਟੀ ਗਰਮ ਅਤੇ ਸਾਫ ਸਫਾਈ ਲਈ ਮਜਬੂਰ ਕਰਦਾ ਹੈ।ਉਨ੍ਹਾਂ ਨੇ ਦੱਸਿਆ ਕਿ ਅਗਸਤ ਦੀ 4-8-2021ਤਰੀਕ ਨੂੰ ਫ਼ਾਜ਼ਿਲਕਾ ਦੇ ਅਬੋਹਰੀ ਰੋਡ ਤੇ ਸਥਿਤ ਇਕ ਹੋਟਲ ਵਿਚ ਉਕਤ ਐੱਸ ਐੱਮ ਵਲੋਂ  ਲੇਡੀ ਸਟਾਫ ਨੂੰ ਸਵੇਰੇ ਲਗਭਗ ਅੱਠ ਵਜੇ ਫੋਨ ਕਰਕੇ ਹੋਟਲ ਵਿਚ ਬੁਲਾਇਆ ਗਿਆ ਪਰ ਮਹਿਲਾ ਸਟਾਫ ਨੇ ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਹੋਟਲ ਵਿਚ ਉਕਤ ਐੱਸ ਐੱਮ ਓ  ਨੂੰ ਮਿਲਣ ਗਏl ਅਤੇ ਉਸਦਾ ਸੀਸੀਟੀਵੀ ਫੁਟੇਜ ਵੀ ਮੀਡੀਆ ਕਰਮੀ ਨੂੰ ਸਬੂਤ ਦੇ ਤੌਰ ਤੇ ਦਿੱਤਾ ਗਿਆ ਹੈ।ਉਕਤ ਐਸਐਮਓ ਉਨ੍ਹਾਂ ਨੂੰ ਵਾਰ ਵਾਰ ਕਹਿੰਦਾ ਹੈ ਕਿ ਮੈਂ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜਨੀ ਹੈ ਅਤੇ ਦੱਸ ਕਰੋੜ ਦੇ ਕਰੀਬ ਰੁਪਿਆ ਖ਼ਰਚਣਾ ਹੈl ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਜਥੇਬੰਦੀ ਨੇ  ਕਿਹਾ ਕਿ ਸੁਮਨ ਕੁਮਾਰ ਸਿਹਤ ਸੁਪਰਵਾਈਜ਼ਰ ਦੀ ਬਦਲੀ ਰੱਦ ਅਤੇ ਐਸਐਮਓ ਦੀ ਬਦਲੀ ਅਤੇ ਸਿਹਤ ਵਿਭਾਗ ਵੱਲੋਂ ਪੜਤਾਲ ਕੀਤੀ ਜਾਵੇ ਜੇਕਰ ਉਨ੍ਹਾਂ ਦੀ ਇਹ ਮੰਗਾਂ  ਨਹੀਂ ਪੂਰੀਆਂ ਹੁੰਦੀਆਂ ਹਨ ਤਾਂ  11-08-2021 ਤੋਂ ਬਲਾਕ ਜੰਡਵਾਲਾ ਭੀਮੇਸ਼ਾਹ,  ਬਲਾਕ ਡੱਬਵਾਲੀ ਕਲਾਂ ਅਤੇ ਅਰਬਨ ਫ਼ਾਜ਼ਿਲਕਾ  ਵਿੱਚ ਕਵਿਡ19 ਵੈਕਸੀਨ, ਟੀਕਾਕਰਨ ਅਤੇ ਹੋਰ ਟੀਕਾਕਰਨ ਯੋਜਨਾਵਾਂ ਬੰਦ ਕਰਕੇ ਸੰਘਰਸ਼ ਹੋਰ ਤਿੱਖਾ ਵਿੱਢਿਆ ਜਾਵੇਗਾ ਅਤੇ  ਰੋਸ ਮੁਜ਼ਾਹਰੇ ਕੀਤੇ ਜਾਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਸਿਵਲ ਸਰਜਨ ਫਾਜ਼ਿਲਕਾ ਦੀ ਹੋਵੇਗੀ l  
-ਇਸ ਬਾਬਤ ਕੀ ਕਹਿਣਾ ਹੈ ਫਾਜ਼ਿਲਕਾ ਦੇ ਸਿਵਲ ਸਰਜਨ ਡਾ ਦਵਿੰਦਰ ਕੁਮਾਰ ਦਾ  
ਇਸ ਬਾਬਤ ਜਦ ਫ਼ਾਜ਼ਿਲਕਾ ਦੇ  ਸਿਵਲ ਸਰਜਨ ਦਵਿੰਦਰ ਕੁਮਾਰ  ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ  ਮਲਟੀਪਰਪਜ਼ ਹੈਲਥ ਅਪਲਾਈ ਯੂਨੀਅਨ ਪੰਜਾਬ ਜ਼ਿਲ੍ਹਾ ਫ਼ਾਜ਼ਿਲਕਾ ਦਾ ਵਫ਼ਦ ਨੇਦੋ ਮੰਗ ਪੱਤਰ ਦਿੱਤੇ ਹਨ ਅਤੇ ਉਨ੍ਹਾਂ ਵੱਲੋਂ ਇਹ ਮੰਗ ਪੱਤਰਾਂ ਤੇ ਪੜਤਾਲ ਕੀਤੀ ਜਾਵੇਗੀ ਅਤੇ ਪੜਤਾਲ  ਤੋਂ ਬਾਅਦ ਜੋ ਕੁਝ ਵੀ ਸਾਹਮਣੇ ਆਏਗਾ ਉਸ ਦੇ ਆਧਾਰ ਤੇ ਉਸ ਦੇ ਆਧਾਰ ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ  
-ਕੀ ਕਹਿਣਾ ਹੈ ਸੀਨੀਅਰ ਮੈਡੀਕਲ ਅਫਸਰ ਦਾ ਉਨ੍ਹਾਂ ਤੇ ਲੱਗੇ ਆਰੋਪਾਂ ਬਾਰੇ
ਇਸ ਬਾਬਤ ਜਦੋਂ ਅਸੀਂ ਡੱਬਵਾਲੀ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਆਰੋਪਾਂ ਨੂੰ ਸਿਰੇ ਤੋਂ (ਨਕਾਰ) ਖਾਰਿਜ ਕਰ ਦਿੱਤੇ ਅਤੇ ਦੱਸਿਆ ਕਿ ਉਹ ਹਾਲੇ ਕੁਝ ਦਿਨ ਪਹਿਲਾਂ ਨਵੇਂ ਆਏ ਹਨ  ਅਤੇ ਉਨ੍ਹਾਂ ਵੱਲੋਂ ਪੂਰਾ ਕੰਮ ਲਿਆ ਜਾ ਰਿਹਾ ਹੈ ਜੋ ਕਿ ਉਨ੍ਹਾਂ ਦਾ ਸਟਾਫ਼ ਉਸ ਤੋਂ ਉਸ ਕੰਮਾਂ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਦੇ ਖਿਲਾਫ ਝੂਠੀਆਂ ਸ਼ਿਕਾਇਤਾਂ ਕਰ ਰਹੇ ਹਨ ਅਤੇ ਆਰੋਪ ਲਗਾ ਰਹੇ ਹਨ    

239 Views

Leave a Comment

error: Content is protected !!