ਨਰਿੰਦਰ ਸਵਨਾ ਨੇ ਫਾਜ਼ਿਲਕਾ ਦੀ ਮਾਧਵ ਨਗਰੀ ਵਿਖੇ ਸ਼੍ਰੀ ਗਣੇਸ਼ ਪੂਜਨ ਵਿੱਚ ਸ਼ਿਰਕਤ ਕਰ ਲਿਆ ਆਸ਼ੀਰਵਾਦ

ਫਾਜ਼ਿਲਕਾ-(ਦਲੀਪ ਦਤ)-ਫਾਜ਼ਿਲਕਾ ਦੀ ਮਾਧਵ ਨਗਰੀ ਵਿਖੇ ਸੰਗਤ ਦੇ ਸਹਿਯੋਗ ਨਾਲ 10 ਸਤੰਬਰ ਨੂੰ ਸ਼੍ਰੀ ਗਣਪਤੀ ਬੱਪਾ ਜੀ ਦੀ ਸਥਾਪਨਾ ਕੀਤੀ ਗਈ ਸੀ।10 ਸਤੰਬਰ ਤੋਂ ਲੈ ਕੇ ਹੁਣ ਤਕ ਸਮੂਹ ਸੰਗਤਾਂ ਵੱਲੋਂ ਮਿਲ ਜੁਲ ਕੇ ਸ਼੍ਰੀ ਗਣੇਸ਼ ਮਹਾਂਉਤਸਵ ਮਨਾਇਆ ਜਾ ਰਿਹਾ ਹੈ।ਸ਼੍ਰੀ ਗਣੇਸ਼ ਮਹਾਂਉਤਸਵ 19 ਸਤੰਬਰ ਤੱਕ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।ਰੋਜ਼ਾਨਾ ਸਵੇਰੇ 9 ਵਜੇ ਆਰਤੀ ਕੀਤੀ ਜਾਂਦੀ ਹੈ।ਸ਼ਾਮ 7 ਵਜੇ ਆਰਤੀ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਹੈ।ਉਸ ਤੋਂ ਬਾਅਦ ਸੁੰਦਰ ਸੁੰਦਰ ਝਾਕੀਆਂ ਸਜਾਈਆਂ ਜਾਂਦੀਆਂ ਹਨ।ਅੱਜ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਸ਼ਿਵਮ ਵਡੇਰਾ ਨੇ ਦੱਸਿਆ ਕਿ ਅੱਜ ਸਵੇਰੇ ਆਰਤੀ ਸਮੇਂ ਆਪ ਆਗੂ ਨਰਿੰਦਰਪਾਲ ਸਿੰਘ ਸਵਨਾ ਵਿਸ਼ੇਸ਼ ਤੌਰ ਤੇ ਪੂਜਾ ਵਿੱਚ ਸ਼ਾਮਲ ਹੋਏ।ਇਸ ਦੌਰਾਨ ਸਵਨਾ ਵੱਲੋਂ ਪੂਜਾ ਕਰ ਕੇ ਸ਼੍ਰੀ ਗਣੇਸ਼ ਜੀ ਦਾ ਆਸ਼ੀਰਵਾਦ ਲਿਆ ਗਿਆ।ਇਸ ਮੌਕੇ ਸਵਨਾ ਨੇ ਸ਼੍ਰੀ ਗਣੇਸ਼ ਜੀ ਦੇ ਚਰਨਾਂ ਵਿਚ ਇਲਾਕੇ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ।ਸਵਨਾ ਨੇ ਕਿਹਾ ਕਿ ਗਣਪਤੀ ਬੱਪਾ ਜੀ ਖੁਸ਼ਹਾਲੀ ਦਾ ਪ੍ਰਤੀਕ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਹਰ ਕੰਮ ਦੀ ਸ਼ੁਰੂਆਤ ਹੁੰਦੀ ਹੈ।

28 Views

Leave a Comment

error: Content is protected !!