Latest news
सामाजिक शिक्षा के क्षेत्र में युवाओं का प्रेरणास्रोत बन रही है-:भटका मुसाफिर किताब ਬੱਲੂਆਣਾ ਦੇ ਵਿਧਾਇਕ ਨੇ ਹਲਕੇ ਦੇ ਪਿੰਡ ਰਾਮਕੋਟ ਦਾ ਦੌਰਾ ਕਰਕੇ ਲੋਕਾਂ ਦਾ ਕੀਤਾ ਧੰਨਵਾਦ सिद्धू मूसेवाला की मौत आप सरकार की पूरी तरह नाकामी, सीएम मान और केजरीवाल का पुतला फूंका मूसेवाला हत्याकांड उत्तराखंड पुलिस ने हेमकुंड से लौट रहे 6 संदिग्‍धों को पकड़ा ਮੁੱਖ ਮੰਤਰੀ ਪੰਜਾਬ ਵੱਲੋਂ ਕੀਤੀ ਗਈ ਸਿਹਤ ਮੰਤਰੀ ਦੀ ਕਾਰਵਾਈ ਤੋਂ ਬਾਅਦ ਕਈਆਂ ਐਮਐਲਏ ਦੇ ਹੱਥ ਪੈਰ ਫੁੱਲੇ। फाजिल्का निवासी पवन ग्रोवर व सीमा ग्रोवर की आज शादी की 25 वीं वर्षगांठ जन्मदिन की शुभकामनाएँ उत्तर कोरिया ने जापान सागर में फिर दागी मिसाइल परमाणु परीक्षण करने की जताई गई आशंका दहेज के लिए परेशान करने वाले पति पर पर्चा दर्ज 3 ऐसे फूड्स जिन्हें खाकर 119 साल तक जीवित रहीं दुनिया की सबसे बुजुर्ग महिला केन तनाका

ਕਿਸਾਨਾਂ ਨੂੰ ਨਰਮੇ ਦੀ ਦੇਖਭਾਲ ਕਰਨ ਦੀ ਸਲਾਹ, ਦੌਲਤਪੁਰਾ ਵਿਚ ਵਾਹਿਆ ਹੈ ਸਿਰਫ ਤਿੰਨ ਕਨਾਲ ਨਰਮਾ

ਫਾਜ਼ਿਲਕਾ/ਅਬੋਹਰ-( ਸੁਨੀਲ ਕੁਮਾਰ)-ਖੇਤੀਬਾੜੀ ਵਿਭਾਗ ਦੇ ਟੀਮ ਵੱਲੋਂ ਮੁੱਖ ਖੇਤੀਬਾੜੀ ਅਫ਼ਸਰ ਸ: ਰੇਸਮ ਸਿੰਘ ਦੀ ਅਗਵਾਈ ਵਿਚ ਪਿੰਡ ਦੌਲਤ ਪੁਰਾ ਦਾ ਦੌਰਾ ਕੀਤਾ ਗਿਆ। ਇਸ ਪਿੰਡ ਦੇ ਕਿਸਾਨ ਬਲਰਾਮ ਦੇ ਹਵਾਲੇ ਨਾਲ ਮੀਡੀਆ ਦੇ ਇੱਕ ਹਿੱਸੇ ਵਿਚ ਖ਼ਬਰ ਛਪੀ ਸੀ ਕਿ ਇਸ ਕਿਸਾਨ ਨੇ ਚਿੱਟੇ ਮੱਛਰ ਅਤੇ ਗੁਲਾਬੀ ਸੂੰਡੀ ਕਾਰਨ 21 ਏਕੜ ਨਰਮਾ ਵਾਹ ਦਿੱਤਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਮੌਕੇ ਪਰ ਜਾ ਕੇ ਵੇਖਿਆ ਗਿਆ ਕਿ ਕਿਸਾਨ ਨੇ ਸਿਰਫ 3 ਕਨਾਲ ਨਰਮਾ ਵਾਇਆ ਹੈ ਜਿਸ ਬਾਰੇ ਕਿਸਾਨ ਨੇ ਦੱਸਿਆ ਕਿ ਉਸਦੀ ਫਸਲ ਕੀੜੇ ਦੇ ਹਮਲੇ ਕਾਰਨ ਖਰਾਬ ਹੋ ਗਈ ਹੈ। ਕਿਸਾਨ ਨੇ ਕਿਹਾ ਕਿ ਉਹ ਇਹ ਨਰਮਾ ਜਿਸ ਦੀ ਦੇਖਰੇਖ ਕਰਨੀ ਉਸਨੇ ਬੰਦ ਕਰ ਦਿੱਤੀ ਹੈ ਨੂੰ ਵਾਹ ਕੇ ਝੋਨਾ ਲਾਏਗਾ।


ਇਸ ਤੇ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨ ਨੂੰ ਦੱਸਿਆ ਕਿ ਉਸਦੀ ਨਰਮੇ ਦੀ ਫਸਲ ਠੀਕ ਹੋਣ ਯੋਗ ਹੈ, ਉਸਦੀ ਦੇਖਰੇਖ ਕਰੇ ਤਾਂ ਫਸਲ ਬਹਾਲ ਹੋ ਜਾਵੇਗੀ, ਜਦ ਕਿ ਪਾਣੀ ਦੀ ਉਪਲਬੱਧਤਾ ਇੰਨ੍ਹੀ ਨਹੀਂ ਹੈ ਕਿ ਉਥੇ ਝੋਨਾ ਲਗਾਇਆ ਜਾ ਸਕੇ। ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਸਰਵਣ ਸਿੰਘ ਨੇ ਦੱਸਿਆ ਕਿ ਆਸਪਾਸ ਬਾਗ ਹੋਣ ਕਰਕੇ ਅਤੇ ਸੋਕੇ ਕਾਰਨ ਚਿੱਟੇ ਮੱਛਰ ਦਾ ਹਮਲਾ ਜਿਆਦਾ ਹੋਇਆ ਹੈ, ਪਰ ਹੁਣ ਮੀਂਹ ਪੈ ਗਿਆ ਹੈ ਇਸ ਲਈ ਕਿਸਾਨ ਘਬਰਾਉਣ ਨਾ ਅਤੇ ਯੁਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਫਸਲ ਦੀ ਦੇਖਰੇਖ ਕਰਨ ਅਤੇ ਸਿਫਾਰਸ਼ ਅਨੁਸਾਰ ਖਾਦ ਅਤੇ ਸਪ੍ਰੈਅ ਕਰਨ ਤਾਂ ਨਰਮੇ ਦਾ ਫਸਲ ਨੂੰ ਕੀੜੇ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ।

         

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਘਬਰਾਹਟ ਵਿਚ ਨਾ ਆਉਣ ਹੁਣ ਮੀਂਹ ਪੈਣ ਤੋਂ ਬਾਅਦ ਫਸਲ ਵਿਚ ਵਾਧਾ ਵੀ ਵੇਖਣ ਨੂੰ ਮਿਲੇਗਾ ਤੇ ਚਿੱਟਾ ਮੱਛਰ ਵੀ ਮੀਂਹ ਤੋਂ ਬਾਅਦ ਕਾਬੂ ਆ ਜਾਂਦਾ ਹੁੰਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਨਰਮੇ ਸਬੰਧੀ ਕਿਸੇ ਵੀ ਮੁਸਕਿਲ ਸਮੇਂ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ। ਇਸ ਪਿੰਡ ਵਿਚ ਹਾਲੇ ਤੱਕ ਗੁਲਾਬੀ ਸੂੰਡੀ ਦਾ ਵੀ ਕੋਈ ਹਮਲਾ ਨਹੀਂ ਹੈ।

59 Views
error: Content is protected !!