Latest news
शिमला में गिले कूड़े से खाद बनाने के लिए बनेंगे चार प्लांट खुद बेरोजगार, लोगों को देगा रोजगार वाह रे तेरे वादे वाह रे तेरे वादे। समरबीर सिंह सिद्धू की जन आशीर्वाद रैली में उमड़े समर्थकों व वालंटियरों के सैलाब ने विरोधियों के उड़ा... 4 साल की मासूम को आवारा कुत्तों ने नोंचा ओबीसी आरक्षण पर बवाल, भीम आर्मी प्रमुख चंद्रशेखर नजरबंद एमएलए बनने की चाह ,कहीं शुरू होने से पहले ही ना खत्म कर दे राजनीतिक सफर।प्रयोग करो और फेक दो, शायद इ... केंद्रीय मंत्री सोम प्रकाश को मिला शिष्टमंडल ओडिशा में 5400 फूलों से बना सांता क्लॉज पंजाब में चुनावों से पहले बेअदबी की घटना से सूबे में माहौल खराब करने की कोशिश लुधियाना सिविल अस्पताल की स्टाफ नर्सें हड़ताल पर, सिविल सर्जन कार्यालय में दिया धरना


ਬਿਸ਼ਨੋਈ ਸਮਾਜ ਦੀਆਂ ਮੰਗਾਂ ਨੂੰ ਜਲਦ ਹੱਲ ਕਰਵਾਇਆ ਜਾਵੇਗਾ-ਗੁਰਕੀਰਤ ਸਿੰਘ ਕੋਟਲੀ



-ਚੌਗਿਰਦੇ ਦੀ ਰਾਖੀ ਲਈ ਬਿਸ਼ਨੋਈ ਸਮਾਜ ਦੀ ਭੂਮਿਕਾ ਨੂੰ ਸਰਾਹਿਆ
-ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਭਰੀ ਹਾਜਰੀ
-ਗਊ ਸ਼ਾਲਾ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਣ
ਅਬੋਹਰ-( ਵਿਪਨ ਕੁਮਾਰ)ਪੰਜਾਬ ਦੇ ਉਦਯੋਗ ਤੇ ਵਣਜ, ਸੂਚਨਾ ਤਕਨਾਲੌਜੀ, ਵਿਗਿਆਨ ਤੇ ਤਕਨਾਲੌਜੀ ਮੰਤਰੀ ਸ: ਗੁਰਕੀਰਤ ਸਿੰਘ ਕੋਟਲੀ ਨੇ ਅੱਜ ਪਿੰਡ ਸੁਖਚੈਨ ਵਿਚ ਗਊਸ਼ਾਲਾ ਸਦਨ ਵੇਲਫੇਅਰ ਸੁਸਾਇਟੀ ਵੱਲੋਂ ਕਰਵਾਈ ਜਾ ਰਹੀ ਧੇਨੂ ਮਾਨਸ ਗਿਆਨ ਯੱਗ ਕਥਾ ਵਿਚ ਹਾਜਰੀ ਭਰੀ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਐਲਾਣ ਕੀਤਾ ਕਿ ਬਿਸ਼ਨੋਈ ਭਾਈਚਾਰੇ ਦੀਆਂ ਸਾਰੀਆਂ ਜਾਇਜ ਮੰਗਾਂ ਨੂੰ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਕੋਲ ਰੱਖ ਕੇ ਜਲਦ ਹੱਲ ਕਰਵਾਇਆ ਜਾਵੇਗਾ।
ਬਿਸ਼ਨੋਈ ਭਾਈਚਾਰੇ ਵੱਲੋਂ ਵਾਤਾਵਰਨ ਤੇ ਜੰਗਲੀ ਜੀਵਾਂ ਦੀ ਰੱਖਿਆ ਲਈ ਨਿਭਾਈ ਜਾ ਰਹੀ ਅਹਿਮ ਭੂਮਿਕਾ ਦੀ ਸਲਾਘਾ ਕਰਦਿਆਂ ਸ: ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਬਿਸ਼ਨੋਈ ਭਾਈਚਾਰੇ ਵੱਲੋਂ ਚੌਗਿਰਦੇ ਦੀ ਸੰਭਾਲ ਲਈ ਕੀਤਾ ਜਾ ਰਿਹਾ ਕੰਮ ਪੂਰੀ ਦੁਨੀਆਂ ਲਈ ਪ੍ਰੇਰਣਾ ਸ਼੍ਰੋਤ ਹੈ।ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਜੰਭੇਸ਼ਵਰ ਭਗਵਾਨ ਜੀ ਦਾ ਸੰਦੇਸ਼ ਹਮੇਸ਼ਾ ਸਾਡਾ ਮਾਰਗਦਰਸ਼ਕ ਰਹੇਗਾ।  ਉਨ੍ਹਾਂ ਨੇ ਇਸ ਮੌਕੇ ਪਿੰਡ ਸੁਖਚੈਨ ਦੀ ਗਊ਼ਸਾਲਾ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਣ ਵੀ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਰਾਜ ਸਰਕਾਰ ਸਮਾਜ ਦੇ ਹਰ ਵਰਗ ਤੇ ਭਾਈਚਾਰੇ ਲਈ ਕੰਮ ਕਰ ਰਹੀ ਹੈ।
ਸ: ਗੁਰਕੀਰਤ ਸਿੰਘ ਕੋਟਲੀ ਨੇ ਇਸ ਮੌਕੇ ਖਾਸ ਤੌਰ ਤੇ ਸਾਬਕਾ ਮੁੱਖ ਮੰਤਰੀ ਸਵ: ਬੇਅੰਤ ਸਿੰਘ ਜੀ ਦੀ ਇਸ ਇਲਾਕੇ ਨਾਲ ਸਾਂਝ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਬਲਿਦਾਨ ਸਦਕਾ ਹੀ ਅੱਜ ਪੰਜਾਬ ਅਮਨ ਸਾਂਤੀ ਦੇ ਮਹੌਲ ਵਿਚ ਤਰੱਕੀ ਦੀ ਰਾਹ ਤੇ ਹੈ।


ਇਸ ਤੋਂ ਪਹਿਲਾਂ ਉਨ੍ਹਾਂ ਨੇ ਗਊਆਂ ਨੂੰ ਆਪਣੇ ਹੱਥੀ ਚਾਰਾ ਪਾ ਕੇ ਆਸਿ਼ਰਵਾਦ ਲਿਆ। ਇਸ ਤੋਂ ਪਹਿਲਾਂ ਬੋਲਦਿਆਂ ਸਥਾਨਕ ਵਿਧਾਇਕ ਸ੍ਰੀ ਨੱਥੂ ਰਾਮ ਨੇ ਇਲਾਕੇ ਲਈ ਕੀਤੇ ਕੰਮਾਂ ਦਾ ਜਿਕਰ ਕਰਦਿਆਂ ਕਿਹਾ ਕਿ 6.40 ਕਰੋੜ ਰੁਪਏ ਦੀ ਲਾਗਤ ਨਾਲ ਸਾਰੀਆਂ ਢਾਣੀਆਂ ਤੱਕ ਬਿਜਲੀ ਪਹੁੰਚਾਈ ਗਈ ਹੈ ਅਤੇ 10 ਕਰੋੜ ਰੁਪਏ ਦੀ ਲਾਗਤ ਨਾਲ 45 ਕਿਲੋਮੀਟਰ ਲੰਬੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਜਦ ਕਿ ਸੁਖਚੈਨ ਤੇ ਰਾਮਸਰਾ ਮਾਈਨਰ ਨਹਿਰ ਦਾ 36 ਕਰੋੜ ਨਾਲ ਨਿਰਮਾਣ ਜਲਦ ਸ਼ੁਰੂ ਹੋਵੇਗਾ।
ਇਸ ਮੌਕੇ ਸਵਾਮੀ ਰਜਿੰਦਰਾ ਨੰਦ ਜੀ ਨੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ੍ਰੀ ਸੰਜੇ ਕੁਮਾਰ ਪ੍ਰਧਾਨ ਵੇਲਫੇਅਰ ਸੁਸਾਇਟੀ, ਸ੍ਰੀ ਸੁਰਿੰਦਰ ਕੁਮਾਰ ਚੇਅਰਮੈਨ, ਸ੍ਰੀ ਗੰਗਾਬਿਸ਼ਨ ਭਾਦੂ ਪ੍ਰਧਾਨ ਅਖਿਲ ਭਾਰਤੀ ਬਿਸ਼ਨੋਈ ਸਭਾ, ਸ੍ਰੀ ਸੁਰਿੰਦਰ ਬਿਸ਼ਨੋਈ ਚੇਅਰਮੈਨ ਮਾਰਕਿਟ ਕਮੇਟੀ, ਕੁਲਦੀਪ ਸਿੰਘ ਜ਼ੌਹਲ, ਹਰਨੇਕ ਸਿੰਘ ਚਹਿਲ, ਪ੍ਰੀਤ ਚਹਿਲ, ਆਰਡੀ ਬਿਸ਼ਨੋਈ, ਵਿਸਨੂੰ ਭਗਵਾਨ ਡੇਲੂ, ਅਕਸ਼ੇ ਬਿਸ਼ਨੋਈ, ਸ੍ਰੀਮਤੀ ਨਿਰਮਲਾ ਡੇਲੂ, ਸ੍ਰੀਮਤੀ ਕਵਿਤਾ ਰਾਣੀ, ਜ਼ੋਤੀ ਪ੍ਰਕਾਸ਼ ਵਾਇਸ ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਸੁਭਾਸ਼ ਬਾਗੜੀ ਆਦਿ ਵੀ ਹਾਜਰ ਸਨ।

24 Views

Leave a Reply

error: Content is protected !!