Latest news
Zee5 की नई वेब सीरीज 'कातिल हसीनाओं के नाम' में दिखेंगी कई पाकिस्तानी अभिनेत्रियां क्या रांची में खेला जाएगा भारत व न्यूजीलैंड के बीच दूसरा T20 मुकाबला बंटी और बबली 2' की चुनौती से पहले 'सूर्यवंशी' बॉक्स ऑफिस पर कमा चुकी इतने करोड़ कैश में लीड रोल में नजर आने वाले अमोल पराशर बोले- मैं मुबंई यह सोच के नहीं आया था कल होगा साल का अंतिम चंद्र ग्रहण, जानिए भारत में कब-कहां और कितने बजे देगा दिखाई श्री करतारपुर साहिब कॉरिडोर खोलने पर बेदी परिवार ने मोदी सरकार का जताया आभा पंजाब में कांग्रेस को झटका, एक और हिंदू नेता अनीश सिडाना अकाली दल में हुए शामिल Google Pay से पैसों का लेनदेन होगा आसान ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਵੱਲੋਂ ਕਰਵਾਈ ਗਈ ਐਸਜੇਪੀਯੂ ਦੀ ਟ੍ਰੇਨਿੰਗ कोविड कारण मृतकों के वारिसों को मिलेगा 50 हजार रुपए मुआवजा -डिप्टी कमिश्नर

ਜ਼ਿਲ੍ਹੇ ਅੰਦਰ ਬਿਜਲੀ ਦੇ ਬਕਾਏ ਬਿੱਲ ਮੁਆਫ ਕਰਨ ਲਈ ਲਗ ਰਹੇ ਹਨ ਕੈਂਪ   -ਡਿਪਟੀ ਕਮਿਸ਼ਨਰ

ਫਾਜ਼ਿਲਕਾ/ਅਬੋਹਰ-(ਦਲੀਪ ਦਤ)- ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ  ਵੱਲੋਂ 2 ਕਿਲੋਵਾਟ ਮਨਜ਼ੁਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਇਆ ਬਿਜਲੀ ਬਿਲਾਂ ਦੀ ਰਕਮ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਅਬੋਹਰ ਡਿਵੀਜ਼ਨ ਵਿਚ ਵੀ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦੇ ਫਾਰਮ ਭਰੇ ਗਏ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਧੀਕ  ਨਿਗਰਾਨ ਇੰਜਨੀਅਰ ਅਬੋਹਰ  ਸੁਰੇਸ਼ ਕੁਮਾਰ ਨੇ ਦੱਸਿਆ ਕਿ ਸਰਕਾਰ ਦੇ ਆਦੇਸ਼ਾਂ ਮੁਤਾਬਕ  2 ਕਿਲੋਵਾਟ ਮਨਜ਼ੁਰਸ਼ੁਦਾ ਲੋਡ ਤੱਕ ਦੇ ਸਾਰੇ ਘਰੇਲੂ ਖਪਤਕਾਰਾਂ ਦੇ ਬਕਾਏ ਬਿਜਲੀ ਬਿਲ ਮੁਆਫ ਕਰਨ ਸਬੰਧੀ ਵਿਸ਼ੇਸ਼ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ   ਸਬ ਡਿਵੀਜ਼ਨ ਨੰਬਰ 1 ਅਬੋਹਰ, ਸਬ ਡਿਵੀਜ਼ਨ ਨੰਬਰ 2 ਅਬੋਹਰ, ਸਬ ਡਿਵੀਜ਼ਨ ਨੰਬਰ 3 ਅਬੋਹਰ ਅਤੇ ਖੂਈਆਂ ਸਰਵਰ ਵਿਖੇ ਕੈਂਪ ਲਗਾ ਕੇ 207 ਫਾਰਮ ਭਰੇ ਗਏ ਜਿਨ੍ਹਾਂ ਦੀ ਰਕਮ 71 ਲੱਖ ਰੁਪਏ ਬਣਦੀ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ `ਚ ਹੋਰ ਕੈਂਪ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਜਿਵੇਂ ਜਿਵੇਂ ਖਪਤਕਾਰ ਬਿਲ ਮੁਆਫ ਕਰਨ ਸਬੰਧੀ ਜਾਂ ਕਟੇ ਗਏ ਬਿਜਲੀ ਕੁਨੈਕਸ਼ਨਾਂ ਨੂੰ ਜ਼ੋੜਨ ਸਬੰਧੀ ਆਪਣੀਆਂ ਅਰਜੀਆਂ ਦੇਣਗੇ ਤੁਰੰਤ ਕਾਰਵਾਈ ਕਰਦਿਆਂ ਬਣਦਾ ਲਾਹਾ ਮੁਹੱਈਆ ਕਰਵਾਇਆ ਜਾਵੇਗਾ।

30 Views

Leave a Reply