Oops! It appears that you have disabled your Javascript. In order for you to see this page as it is meant to appear, we ask that you please re-enable your Javascript!
Mon. Aug 19th, 2019

Punjab Varta

Hindi news Website

ਵਾਲਮਿਕੀ ਸਮਾਜ ਅਤੇ ਰਵਿਦਾਸ ਸਮਾਜ ਦੇ ਸੱਦੇ ਤੇ ਤਰਨ ਤਾਰਨ ਰਿਹਾ ਬੰਦ -ਭਾਰੀ ਪੁਲਿਸ ਦੀ ਨਿਗਰਾਨੀ ਹੇਠ ਕੱਢਿਆ ਰੋਸ਼ ਮਾਰਚ

1 min read
Spread the love

ਤਰਨ ਤਾਰਨ  (ਅਮਨਦੀਪ ਮਨਚੰਦਾ)ਦਿੱਲੀ ਦੇ ਤੁਗਲਕ ਰੋੜ ਤੇ ਸੰਤ ਰਵਿਦਾਸ ਦੇ ਮੰਦਿਰ ਨੂੰ ਟਾਉਣ ਤੋ ਬਾਅਦ ਉਸਦੇ ਰੋਸ਼ ਵਿਚ ਸਾਰੇ ਦੇਸ਼ ਵਿਚ ਧਰਨੇ ਤੇ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਹਨ।ਤਰਨ ਤਾਰਨ ਵਿਚ ਵਾਲਮਿਕੀ ਸਮਾਜ ਅਤੇ ਰਵਿਦਾਸ ਸਮਾਜ ਦੇ ਲੋਕਾ ਨੇ ਮੰਦਿਰ ਨੂੰ ਟਾਉਣ ਦੇ ਰੋਸ਼ ਵੱਜੋ ਸ਼ਹਿਰ ਵਿਚ ਰੋਸ਼ ਮਾਰਚ ਕੱਢਕੇ ਸ਼ਹਿਰ ਨੂੰ ਬੰਦ ਕਰਵਾਇਆ।ਇਸ ਮੋਕੇ ਅਣਸੁਖਾਵੀ ਘਟਨਾ ਨਾ ਹੋਵੇ ਭਾਰੀ ਪੁਲਿਸ ਬੱਲ ਇੱਕ ਰੋਸ਼ ਮਾਰਚ ਦੇ ਨਾਲ ਸੀ।ਵਾਲਮਿਕੀ ਸਮਾਜ ਦੀ ਅਗਵਾਈ ਹੇਠ ਕੱਢੇ ਗਏ ਰੋਸ਼ ਮਾਰਚ ਲੋਕਾ ਨੇ ਸ਼ਹਿਰ ਵਾਸੀਆਂ ਨੂੰ ਆਪਣੀ ਆਪਣੀਆ ਦੁਕਾਨਾ ਬੰਦ ਕਰਨ ਦੀ ਅਪੀਲ ਕੀਤੀ।ਰਵਿਦਾਸ ਸਮਾਜ ਦੇ ਆਗੂਆਂ ਨੇ ਦਿੱਲੀ ਸਰਕਾਰ ਤੋ ਮੰਗ ਕੀਤੀ ਕਿ ਸੰਤ ਰਵਿਦਾਸ ਜੀ ਦਾ ਮੰਦਿਰ ਜੋ ਤੋੜਿਆ ਹੈ ਉਸਨੂੰ ਜਲਦ ਤੋ ਜਲਦ ਬਣਾਇਆ ਜਾਵੇ।ਉਹਨਾ ਨੇ ਕਿਹਾ ਕਿ ਜੇਕਰ ਮੰਦਿਰ ਦੀ ਉਸਾਰੀ ਜਲਦ ਸ਼ੁਰੁ ਨਾ ਕੀਤੀ ਗਈ ਤਾ ਵਾਲਮਿਕੀ ਸਮਾਜ ਅਤੇ ਰਵਿਦਾਸ ਸਮਾਜ ਹੋਰ ਵੀ ਤਿਖਾ ਸ਼ੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।ਵਾਲਮਿਕੀ ਸਮਾਜ ਦੇ ਆਗੂ ਲਲਿਤ ਕੁਮਾਰ ਲਵਲੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਆਰ.ਐਸ ਐਸ ਦੇ ਇਸ਼ਾਰੇ ਤੇ ਘੱਟ ਗਿਣਤੀ ਦੇ ਮੰਦਿਰਾ ਨੂੰ ਨਿਸ਼ਾਨਾ ਬਣਾ ਰਹੀ ਹੇ।ਉਹਨਾ ਨੇ ਕਿਹਾ ਕਿ ਦਲਿਤ ਸਮਾਜ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।ਦਲਿਤ ਸਮਾਜ ਇੱਕ ਹੈ ਅਤੇ ਆਪਣਾ ਹੱਕ ਲੈਣ ਲਈ ਹਰ ਤਰਾ ਦੇ ਸ਼ੰਘਰਸ਼ ਕਰਨ ਲਈ ਤਿਆਰ ਹੈ।

32 Views

Leave a Reply

Your email address will not be published. Required fields are marked *

Punjab Varta Social